* Beauty Tips In Punjabi For Girls* * ਅੱਖਾਂ ਦੀਆਂ ਪਲਕਾਂ ਨੂੰ ਮੋਟਾ ਦਿਖਾਉਣ ਲਈ ਇਨ੍ਹਾਂ ਤੇ ਰੂੰ ਨਾਲ ਪਾਊਡਰ ਦੀ ਹਲਕੀ ਪਰਤ ਲਗਾਓ। * ਲੂ ਲੱਗਣ ਤੇ ਇਕ ਹਫਤਾ ਵੇਸਣ, ਹਲਦੀ, ਸ਼ਹਿਦ ਤੇ ਨਿੰਬੂ ਦਾ ਪੇਸਟ ਬਣਾ ਕੇ ਲਗਾਓ। * ਚਿਹਰੇ ਤੇ ਲੂਜ਼ ਫੇਸ ਪਾਊਡਰ ਹਮੇਸ਼ਾ ਰੂੰ ਨਾਲ ਲਗਾਓ। ਇਸ ਨਾਲ ਇਹ ਪੂਰੇ ਚਿਹਰੇ ਤੇ ਇਕੋ ਜਿਹਾ ਲੱਗੇਗਾ। * ਫਾਊਂਡੇਸ਼ਨ ਨੂੰ ਹੈਵੀ ਬਣਾਉਣ ਲਈ ਇਸ ਵਿਚ ਇਕ ਚੁਟਕੀ ਫੇਸ ਪਾਊਡਰ ਮਿਲਾ ਲਵੋ। ...* ਜੇ ਵਾਲ ਝੜਦੇ ਹਨ ਤਾਂ ਸਰਦੀਆਂ ਚ ਨਿਯਮ ਨਾਲ ਕੁਝ ਦਿਨ ਇਕ ਚਮਚ ਤਿਲ ਖਾਓ। ਵਾਲ ਝੜਨੇ ਘਟ ਜਾਣਗੇ। * ਅੱਖਾਂ ਚ ਚਮਕ ਲਿਆਉਣ ਲਈ ਹਫਤੇ ਚ ਇਕ ਦਿਨ ਦੋਵਾਂ ਅੱਖਾਂ ਚ ਇਕ-ਇਕ ਬੂੰਦ ਸ਼ਹਿਦ ਪਾਓ। * ਆਰਟੀਫੀਸ਼ੀਅਲ ਜਿਊਲਰੀ ਦਾ ਪੀਲਾ ਰੰਗ ਫਿੱਕਾ ਪੈ ਗਿਆ ਹੋਵੇ ਤਾਂ ਇਕ ਬੰਦ ਏਅਰਟਾਈਟ ਡੱਬੇ ਵਿਚ ਪੀਸੀ ਹੋਈ ਹਲਦੀ ਦੇ ਨਾਲ ਜਿਊਲਰੀ ਰੱਖ ਦਿਓ। 3 ਦਿਨਾਂ ਬਾਅਦ ਜਿਊਲਰੀ ਕੱਢੋ। ਤੁਹਾਡੀ ਜਿਊਲਰੀ ਠੀਕ ਲੱਗੇਗੀ। * ਚਾਟ ਬਣਾਉਣ ਵੇਲੇ ਸੇਬ ਜਾਂ ਫ੍ਰਾਈਡ ਪਾਪੜੀ ਦੀ ਥਾਂ ਕਾਰਨਫਲੇਕਸ ਦੀ ਵਰਤੋਂ ਕਰੋ। ਇਹ ਸਿਹਤ ਲਈ ਜ਼ਿਆਦਾ ਫਾਇਦੇਮੰਦ ਤੇ ਕ੍ਰੰਚੀ ਹੁੰਦਾ ਹੈ। * ਕ੍ਰੰਚੀ ਅਚਾਰ ਬਣਾਉਣ ਲਈ ਸਬਜ਼ੀਆਂ ਦੇ ਉੱਪਰ ਗਰਮ ਸਿਰਕਾ ਪਾਓ। * ਛੋਟੀ ਇਲਾਇਚੀ ਨੂੰ ਤਵੇ ਤੇ ਉਸ ਵੇਲੇ ਤਕ ਭੁੰਨੋ ਜਦੋਂ ਤਕ ਇਹ ਭੂਰੀ ਨਾ ਹੋ ਜਾਵੇ। ਇਸਨੂੰ ਪੀਸ ਕੇ ਪਾਊਡਰ ਬਣਾ ਲਵੋ। ਜਦੋਂ ਚਾਹੋ, ਇਸਦੀ ਵਰਤੋਂ ਕਰ ਸਕਦੇ ਹੋ। * ਸਬਜ਼ੀ ਬਣਾਉਣ ਤੋਂ ਪਹਿਲਾਂ ਟਮਾਟਰ 5-10 ਮਿੰਟਾਂ ਲਈ ਗਰਮ ਪਾਣੀ ਵਿਚ ਡੁਬੋ ਦਿਓ। ਇਸ ਨਾਲ ਇਹ ਆਸਾਨੀ ਨਾਲ ਛਿੱਲੇ ਜਾਣਗੇ ਅਤੇ ਸਬਜ਼ੀ ਵੀ ਚੰਗੀ ਬਣੇਗੀ। * ਫੁੱਲ ਗੋਭੀ ਨੂੰ ਖਾਸ ਤੌਰ ਤੇ ਗਰਮੀ ਦੇ ਮੌਸਮ ਚ ਬਣਾਉਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਗਰਮ ਪਾਣੀ ਵਿਚ ਪਾ ਦਿਓ। ਇਸ ਨਾਲ ਇਸ ਵਿਚਲੇ ਸਾਰੇ ਬਾਰੀਕ ਕੀੜੇ ਬਾਹਰ ਆ ਜਾਣਗੇ। * ਦਾਲ ਨੂੰ ਕੁੱਕਰ ਚ ਬਣਾਉਣ ਵੇਲੇ ਇਸ ਵਿਚ ਦਾਲ ਦੇ ਨਾਲ ਹਲਦੀ ਤੇ ਇਕ ਚਮਚ ਘਿਓ ਮਿਲਾ ਦਿਓ। ਇਸ ਨਾਲ ਦਾਲ ਤਾਂ ਜਲਦੀ ਬਣੇਗੀ ਹੀ, ਇਸਦਾ ਸੁਆਦ ਵੀ ਵਧੀਆ ਹੋਵੇਗਾ। * ਹਰੀ ਸਬਜ਼ੀ ਬਣਾਉਣ ਵੇਲੇ ਪਹਿਲਾਂ ਤੇਲ ਗਰਮ ਹੋਣ ਤੇ ਹਲਦੀ ਪਾ ਦਿਓ। ਇਸ ਨਾਲ ਸਬਜ਼ੀ ਦਾ ਰੰਗ ਪਹਿਲਾਂ ਵਰਗਾ ਬਣਿਆ ਰਹੇਗਾ। :cutie